ਪੀ.ਏ.ਯੂ. ਦੇ ਮਾਹਿਰ ਨੂੰ ਸਰ੍ਹੋਂ ਦੇ ਖੇਤਰ ਵਿਚ ਕਾਰਜ ਲਈ ਗੋਲਡਨ ਮੈਡਲ ਨਾਲ ਸਨਮਾਨਿਆ ਗਿਆ

0
H07F
ਲੁਧਿਆਣਾ 15 ਫਰਵਰੀ, 2024
ਪੀ.ਏ.ਯੂ. ਦੇ ਬੋਟਨੀ ਵਿਭਾਗ ਦੇ ਮੁਖੀ ਅਤੇ ਮੁੱਖ ਵਿਗਿਆਨੀ ਡਾ. ਪੁਸ਼ਪ ਸ਼ਰਮਾ ਨੂੰ ਬੀਤੇ ਦਿਨੀਂ ਸਰ੍ਹੋਂ ਦੀ ਖੋਜ ਬਾਰੇ ਰਾਸ਼ਟਰੀ ਸੁਸਾਇਟੀ, ਭਰਤਪੁਰ ਨੇ ਇਸ ਖੇਤਰ ਵਿਚ ਕੀਤੀ ਉਹਨਾਂ ਦੀ ਖੋਜ ਲਈ ਸੋਨ ਤਮਗੇ ਨਾਲ ਸਨਮਾਨਿਆ। ਇਹ ਸਨਮਾਨ ਉਹਨਾਂ ਨੂੰ ਸਰ੍ਹੋਂ ਬਾਰੇ 5ਵੀਂ ਰਾਸ਼ਟਰੀ ਕਾਨਫਰੰਸ ਵਿਚ ਦਿੱਤਾ ਗਿਆ ਜੋ ਬੀਤੇ ਦਿਨੀਂ ਦੁਰਗਾਪੁਰ, ਜੈਪੁਰ ਦੇ ਰਾਜਸਥਾਨ ਖੇਤੀ ਖੋਜ ਸੰਸਥਾਨ ਵਿਖੇ ਕਰਵਾਈ ਗਈ ਸੀ। ਇਸ ਕਾਨਫਰੰਸ ਦਾ ਸਿਰਲੇਖ ਸਥਿਰਤਾ, ਮੁਨਾਫਾ ਅਤੇ ਪੋਸ਼ਣ ਸੁਰੱਖਿਆ ਲਈ ਤੇਲਬੀਜ ਸਰ੍ਹੋਂ ਰੱਖਿਆ ਗਿਆ ਸੀ। ਕਾਨਫਰੰਸ ਦਾ ਆਯੋਜਨ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਰ੍ਹੋਂ ਬਾਰੇ ਖੋਜ ਸੰਸਥਾਨ ਭਰਤਪੁਰ ਅਤੇ ਸ਼੍ਰੀ ਕਰਨ ਨਰਿੰਦਰ ਖੇਤੀ ਯੂਨੀਵਰਸਿਟੀ ਜੋਬਨੇਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਸੀ। ਇਸ ਕਾਨਫਰੰਸ ਦੌਰਾਨ ਡਾ. ਪੁਸ਼ਪ ਸ਼ਰਮਾ ਨੇ ਜਲਵਾਯੂ ਤਬਦੀਲੀ ਅਤੇ ਸਰ੍ਹੋਂ ਉੱਪਰ ਅਜੈਵਿਕ ਤਨਾਅ ਵਿਸ਼ੇ ਤੇ ਆਪਣਾ ਭਾਸ਼ਣ ਦਿੱਤਾ। ਜ਼ਿਕਰਯੋਗ ਹੈ ਕਿ ਡਾ. ਸ਼ਰਮਾ 2013 ਤੋਂ ਸਰ੍ਹੋਂ ਬਾਰੇ ਆਲ ਇੰਡੀਆ ਕੁਆਰਡੀਨੇਟਿਡ ਖੋਜ ਪ੍ਰੋਜੈਕਟ ਦੇ ਮੁੱਖ ਨਿਗਰਾਨ ਵੀ ਹਨ। ਇਸ ਤੋਂ ਇਲਾਵਾ ਸਰ੍ਹੋਂ ਦੀ ਖੋਜ ਬਾਰੇ ਰਾਸ਼ਟਰੀ ਸੁਸਾਇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ ਦੇ ਸੰਪਾਦਕ ਅਤੇ ਸੁਸਾਇਟੀ ਦੇ ਫੈਲੋ ਵੀ ਹਨ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਡਾ. ਪੁਸ਼ਪ ਸ਼ਰਮਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।