ਪੀ.ਏ.ਯੂ. ਨੇ ਮੱਕੀ ਦੀ ਹਾਈਬ੍ਰਿਡ ਕਿਸਮ ਪੀ ਐੱਮ ਐੱਚ-12 ਦੇ ਪਸਾਰ ਲਈ ਸੰਧੀ ਕੀਤੀ

0
mou 6-3-24
H07F
ਲੁਧਿਆਣਾ 11 ਮਾਰਚ, 2024 (ਅਮਰੀਕ ਸਿੰਘ ਪ੍ਰਿੰਸ)
ਪੀ.ਏ.ਯੂ. ਨੇ ਬੀਤੇ ਦਿਨੀਂ ਗੁਰੂਗ੍ਰਾਮ ਹਰਿਆਣਾ ਸਥਿਤ ਕ੍ਰਿਸ਼ੀ ਵਿਕਾਸ ਸਹਿਕਾਰੀ ਸਮਿਤੀ ਲਿਮਿਟਡ ਨਾਲ ਮੱਕੀ ਦੀ ਹਾਈਬ੍ਰਿਡ ਕਿਸਮ ਪੀ ਐੱਮ ਐੱਚ-12 ਦੇ ਪਸਾਰ ਲਈ ਸੰਧੀ ਕੀਤੀ| ਜ਼ਿਕਰਯੋਗ ਹੈ ਕਿ ਪੀ.ਏ.ਯੂ. ਨੇ ਇਸ ਹਾਈਬ੍ਰਿਡ ਨੂੰ ਸਾਉਣੀ ਸੀਜ਼ਨ ਵਿਚ ਭਾਰਤ ਦੇ ਜ਼ੋਨ 3 ਵਿਚ ਕਾਸ਼ਤ ਲਈ ਵਿਕਸਿਤ ਕੀਤਾ ਹੈ ਜਿਸ ਵਿਚ ਬਿਹਾਰ, ਪੱਛਮੀ ਬੰਗਾਲ, ਝਾਰਖੰਡ, ਯੂ ਪੀ ਦੇ ਕੁਝ ਹਿੱਸੇ ਅਤੇ ਉੜੀਸਾ ਆਉਂਦੇ ਹਨ|
ਇਸ ਕਿਸਮ ਦੀ ਹੋਈ ਸੰਧੀ ਉੱਪਰ ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਸਮਿਤੀ ਦੇ ਡਾ. ਦੀਪਾ ਬੇਨੀਵਾਲ ਨੇ ਦਸਤਖਤ ਕੀਤੇ| ਪੀ.ਏ.ਯੂ. ਦੇ ਮੱਕੀ ਕਿਸਮ ਸੁਧਾਰਕ ਡਾ. ਸੁਰਿੰਦਰ ਸੰਧੂ ਨੇ ਇਸ ਮੌਕੇ ਦੱਸਿਆ ਕਿ ਪੀ ਐੱਮ ਐੱਚ-12 ਇਕਸਾਰ, ਸਥਿਰ ਅਤੇ ਵਧੇਰੇ ਝਾੜ ਦੇਣ ਅਤੇ ਦਰਮਿਆਨੇ ਵਕਫੇ ਵਿਚ ਪੱਕਣ ਵਾਲਾ ਇਕਹਿਰਾ ਹਾਈਬ੍ਰਿਡ ਹੈ| ਇਸ ਕਿਸਮ ਨੇ ਭਾਰਤ ਦੇ ਜ਼ੋਨ-3 ਵਿਚ 71.06 ਕੁਇੰਟਲ ਪ੍ਰਤੀ ਹੈਕਟੇਅਰ ਦਾ ਔਸਤ ਝਾੜ ਦਰਜ ਕਰਵਾਇਆ ਹੈ| ਚੰਗੀਆਂ ਕਾਸ਼ਤ ਸਥਿਤੀਆਂ ਵਿਚ ਇਹ ਕਿਸਮ 90 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ| ਇਸ ਮੌਕੇ ਮੌਜੂਦ ਮੱਕੀ ਦੇ ਮਾਹਿਰ ਡਾ. ਤੋਸ਼ ਗਰਗ ਨੇ ਦੱਸਿਆ ਕਿ ਇਹ ਕਿਸਮ ਪੱਤਿਆਂ ਦੇ ਕਈ ਕਿਸਮ ਦੇ ਝੁਲਸ ਰੋਗਾਂ ਦਾ ਟਾਕਰਾ ਕਰਨ ਦੇ ਸਮਰੱਥ ਇਹ ਕਿਸਮ ਹਲਕੀਆਂ ਪੀਲੀਆਂ ਧਾਰੀਆਂ ਅਤੇ  ਨਿਸਾਰੇ ਤੋਂ ਬਾਅਦ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨ ਦੇ ਯੋਗ ਹੈ| ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੁਖੀ ਡਾ. ਵੀ ਐੱਸ ਸੋਹੂ ਨੇ ਮਾਹਿਰਾਂ ਨੂੰ ਇਸ ਕਿਸਮ ਦੇ ਵਿਕਾਸ ਲਈ ਵਧਾਈ ਦਿੱਤੀ|
ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਇਸ ਕਿਸਮ ਦੇ ਪਸਾਰ ਲਈ ਹੋਏ ਸਮਝੌਤੇ ਨਾਲ ਕਿਸਾਨਾਂ ਨੂੰ ਮੱਕੀ ਦੀ ਕਾਸ਼ਤ ਲਈ ਹੁਲਾਰਾ ਮਿਲ ਸਕੇਗਾ|

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

You may have missed