ਡਾ.ਖੁਸ਼ਵਿੰਦਰ ਕੁਮਾਰ ਨੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਅੰਮ੍ਰਿਤਸਰ ਵਿਖੇ ਪ੍ਰਿੰਸੀਪਲ ਵਜੋਂ ਜ਼ੁੰਮੇਵਾਰੀ ਸਾਂਭੀ

0
Dr Khushwinder Kumar
H07F

ਅੰਮ੍ਰਿਤਸਰ  (Khusboo)

ਕੱਲ਼੍ਹ ਸਮਰਾਲਾ ਨੂੰ ਪਿਆਰੇ ਲੇਖਕ ਵੀਰ ਸੁਖਜੀਤ ਦੀ ਯਾਦ ਵਿੱਚ ਹੋ ਰਹੇ ਸਮਾਗਮ ਵਿੱਚ ਪ੍ਰੋ. ਰਵਿੰਦਰ ਭੱਠਲ, ਡਾ. ਗੁਰਇਕਬਾਲ ਸਿੰਘ ਤੇ ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਸਾਹਿਬ ਨਾਲ ਜਾ ਰਿਹਾ ਸਾਂ ਜਦ ਸੰਦੇਸ਼ ਮਿਲਿਆ ਕਿ ਸਾਡੇ ਪਿਆਰੇ ਨਿੱਕੇ ਵੀਰ ਡਾ. ਖ਼ੁਸ਼ਵਿੰਦਰ ਕੁਮਾਰ ਨੇ  ਖਾਲਸਾ ਕਾਲਿਜ ਆਫ਼ ਐਜੂਕੇਸ਼ਨ ਵਿੱਚ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲ ਲਿਆ ਹੈ।
ਜਰਗ(ਲੁਧਿਆਣਾ) ਦੇ ਜੰਮਪਲ ਡਾ. ਖ਼ੁਸ਼ਵਿੰਦਰ ਦਾ ਸਾਰਾ ਸਫ਼ਰ ਚੇਤੇ ਆਇਆ। ਮੇਰੇ ਵੱਡੇ ਭਾ ਜੀ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦਾ ਉਹ ਗੁਰੂ ਹਰ ਗੋਬਿੰਦ ਖਾਲਸਾ ਕਾਲਿਜ ਆਫ ਐਜੂਕੇਸ਼ਨ ਗੁਰੂ ਸਰ ਸਧਾਰ ਵਿੱਚ ਵਿਦਿਆਰਥੀ ਸੀ। ਏਥੇ ਹੀ ਸਰਵੋਤਮ ਅਧਿਆਪਕ ਬਣਿਆ ਤੇ ਕੁਝ ਸਾਲਾਂ ਵਿੱਚ ਹੀ ਬੀ ਸੀ ਐੱਮ ਕਾਲਿਜ ਆਫ਼ ਐਜੂਕੇਸ਼ਨ ਲੁਧਿਆਣਾ ਦਾ ਪ੍ਰਿੰਸੀਪਲ ਬਣ ਗਿਆ। ਏਥੋਂ  ਉਹ ਮੋਦੀ ਕਾਲਿਜ ਪਟਿਆਲਾ ਵਿੱਚ ਦਸ ਸਾਲ ਪ੍ਰਿੰਸਿਪਲ ਰਿਹਾ। ਪੈੜਾਂ ਤੇ ਨਿਸ਼ਾਨ ਗੂੜ੍ਹੇ ਕਰਨ ਦੀ ਉਸ ਨੂੰ ਮੁਹਾਰਤ ਹੈ।
ਮਾਝੇ ਵਿੱਚ ਇਸ ਮਹਾਨ ਵਿਦਿਅਕ ਸੰਸਥਾ ਖਾਲਸਾ ਕਾਲਿਜ ਆਫ ਐਜੂਕੇਸ਼ਨ ਦਾ ਮੁਖੀ ਬਣਨਾ ਸੁਭਾਗ ਹੈ। ਗੁਰੂ ਕੀ ਨਗਰੀ ਹਰ ਕਿਸੇ ਨੂੰ ਸੇਵਾ ਨਹੀਂ ਸੌਂਪਦੀ। ਸਾਨੂੰ ਮਾਣ ਹੈ ਕਿ ਸਾਡੇ ਖ਼ੁਸ਼ਵਿੰਦਰ ਨੂੰ ਗੁਰ ਅਸੀਸ ਮਿਲੀ ਹੈ।  ਹੁਣ ਜਦੋਂ ਚਾਹੀਏ, ਅਸੀਂ ਉਸ ਕੋਲ ਦੁਪਹਿਰਾ ਕੱਟ ਸਕਦੇ ਹਾਂ।

ਅਖ਼ਬਾਰਾਂ ਨੇ ਲਿਖਿਐ ਕਿ ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਉੱਘੇ ਅਕਾਦਮਿਕ ਅਤੇ ਵਿਦਵਾਨ ਡਾ. ਖੁਸ਼ਵਿੰਦਰ ਕੁਮਾਰ ਨੂੰ ਖਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ. ਟੀ. ਰੋਡ ਦੇ ਬਤੌਰ ਨਵੇਂ ਪ੍ਰਿੰਸੀਪਲ ਵਜੋਂ ਕਾਰਜ ਭਾਰ ਸੰਭਾਲਿਆ ਹੈ। ਡਾ. ਖ਼ੁਸ਼ਵਿੰਦਰ ਕੁਮਾਰ ਨੂੰ ਡੀ. ਪੀ. ਆਈ., ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੁਮਾਇੰਦਿਆਂ ਅਤੇ ਵਿਸ਼ਾ ਮਾਹਿਰਾਂ ਦੁਆਰਾ ਸਖ਼ਤ ਇੰਟਰਵਿਊ ਪ੍ਰੀਕ੍ਰਿਆ ਦੇ ਬਾਅਦ ਉਕਤ ਜ਼ੁੰਮੇਵਾਰੀ ਲਈ ਚੁਣਿਆ ਗਿਆ। ਇਸ ਚੋਣ ਪ੍ਰੀਕ੍ਰਿਆ ਤੋਂ ਲੰਘਣ ਦੇ ਬਾਅਦ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਸ: ਗੁਨਬੀਰ ਸਿੰਘ ਅਤੇ ਹੋਰ ਅਹੁਦੇਦਾਰਾਂ ਦੀ ਮੌਜ਼ੂਦਗੀ ’ਚ ਡਾ. ਖ਼ੁਸ਼ਵਿੰਦਰ ਕੁਮਾਰ ਨੂੰ ਕਾਲਜ ਦੇ ਪ੍ਰਿੰਸੀਪਲ ਦੇ ਅਹੁਦੇ ’ਤੇ ਬਿਰਾਜਮਾਨ ਕਰਵਾਇਆ।
ਇਸ ਮੌਕੇ ਸ: ਛੀਨਾ ਨੇ ਕੌਂਸਲ ਅਧਿਕਾਰੀਆਂ ਨੇ ਮੌਜ਼ੂਦਗੀ ’ਚ ਕਿਹਾ ਡਾ. ਖੁਸ਼ਵਿੰਦਰ ਕੁਮਾਰ ਕੋਲ ਪੀ. ਐੱਚ. ਡੀ. ਅਤੇ ਸਿੱਖਿਆ ’ਚ ਸਿਰਮੌਰ ਹੋਣ ਦਾ 30 ਸਾਲਾਂ ਤੋਂ ਵਧੇਰੇ ਦਾ ਤਜਰਬਾ ਹੈ। ਉਨ੍ਹਾਂ ਨੂੰ 500 ਤੋਂ ਵੱਧ ਪ੍ਰਕਾਸ਼ਨਾਂ ਅਤੇ ਖੋਜ ਪੱਤਰਾਂ ਦਾ ਵੀ ਮਾਣ ਹਾਸਲ ਹੈ।
ਇਸ ਮੌਕੇ ਡਾ. ਕੁਮਾਰ ਨੇ ਅਹੁਦੇ ’ਤੇ ਬਿਰਾਜਮਾਨ ਹੋਣ ਉਪਰੰਤ ਕਾਲਜ ਦੀ ਸਮਰਪਿਤ ਸੇਵਾ ਲਈ ਭਰੋਸਾ ਜਤਾਉਂਦਿਆਂ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ਸ: ਛੀਨਾ ਸਮੇਤ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਲਈ ਵਿਸ਼ਵਾਸ ਦਿਵਾਇਆ। ਇਸ ਮੌਕੇ ਕਾਲਜ ਦੇ ਸਾਬਕਾ ਕਾਰਜਕਾਰੀ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਨੇ ਵੀ ਕੈਂਪਸ ’ਚ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਸ: ਛੀਨਾ ਨੇ ਡਾ. ਖੁਸ਼ਵਿੰਦਰ ਕੁਮਾਰ ਤੇ ਆਸ ਜ਼ਾਹਿਰ ਕਰਦਿਆਂ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਕੋਲ ਅਧਿਆਪਨ ਅਤੇ ਪ੍ਰਸ਼ਾਸਨ ਦਾ ਕਾਫ਼ੀ ਤਜ਼ਰਬਾ ਹੈ। ਉਨ੍ਹਾਂ ਕਿਹਾ ਕਿ ਡਾ. ਖ਼ੁਸ਼ਵਿੰਦਰ ਕੁਮਾਰ ਦਾ ਸਿੱਖਿਆ ਦੇ ਖੇਤਰ ’ਚ ਚੋਟੀ ਦਾ ਨਾਮ ਹੈ ਅਤੇ ਉਹ ਪ੍ਰਸਿੱਧ ਵਿਦਵਾਨ ਹਨ। ਉਨ੍ਹਾਂ ਉਮੀਦ ਜਤਾਉਂਦਿਆਂ ਕਿਹਾ ਕਿ ਉਹ ਸੰਸਥਾ ਦੀ ਤਰੱਕੀ ਅਤੇ ਵਿਸਥਾਰ ਲਈ ਪੂਰੀ ਮਿਹਨਤ ਅਤੇ ਲਗਨ ਨਾਲ ਕਾਰਜ ਕਰਨਗੇ ਅਤੇ ਕਾਲਜ ਲਈ ਨਵੇਂ-ਨਵੇਂ ਅਕਾਦਮਿਕ ਕੀਰਤੀਮਾਨ ਸਥਾਪਿਤ ਕਰਨਗੇ। ਇਸ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜਮੇਰ ਸਿੰਘ ਹੇਰ, ਸ: ਪਰਮਜੀਤ ਸਿੰਘ ਬੱਲ, ਸ: ਰਾਜਬੀਰ ਸਿੰਘ, ਸ: ਸੰਤੋਖ ਸਿੰਘ ਸੇਠੀ, ਸ: ਗੁਰਪ੍ਰੀਤ ਸਿੰਘ ਗਿੱਲ ਤੋਂ ਇਲਾਵਾ ਕਾਲਿਜ ਸਟਾਫ਼ ਹਾਜ਼ਰ ਸੀ।
ਲੁਧਿਆਣਾ ਵੱਸਦੇ ਸਾਰੇ ਮਿੱਤਰ ਪਿਆਰਿਆਂ ਵੱਲੋਂ ਡਾ. ਖ਼ੁਸ਼ਵਿੰਦਰ ਕੁਮਾਰ ਤੇ ਪਰਿਵਾਰ ਨੂੰ ਮੁਬਾਰਕਾਂ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

You may have missed