ਪੀਏਯੂ ਦੇ ਵਿਗਿਆਨੀ ਨੂੰ ਰਾਸ਼ਟਰੀ ਸੈਮੀਨਾਰ ਵਿੱਚ ਸਰਵੋਤਮ ਪੋਸਟਰ ਐਵਾਰਡ ਮਿਲਿਆ
ਲੁਧਿਆਣਾ 18 ਮਾਰਚ, 2024 (ਅਮਰੀਕ ਸਿੰਘ ਪ੍ਰਿੰਸ)
ਪੀ ਏ ਯੂ ਦੇ ਮੌਸਮ ਵਿਗਿਆਨ ਵਿਭਾਗ ਦੇ ਮਾਹਿਰ ਡਾ: ਹਰਲੀਨ ਕੌਰ ਨੂੰ “ਪੰਜਾਬ ਵਿੱਚ ਜਲਵਾਯੂ ਪਰਿਵਰਤਨ ਅਤੇ ਮੱਕੀ ਦੀ ਉਤਪਾਦਕਤਾ” ਸਿਰਲੇਖ ਵਾਲੇ ਪੋਸਟਰ ਦੀ ਪੇਸ਼ਕਾਰੀ ਲਈ ਰਾਸ਼ਟਰੀ ਸੈਮੀਨਾਰ ਵਿੱਚ ਸਰਵੋਤਮ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਪੇਪਰ ਸਾਂਝੇ ਰੂਪ ਵਿੱਚ ਹਰਲੀਨ ਕੌਰ, ਸੋਨੀ ਬੋਰਾ, ਆਰ ਕੇ ਪਾਲ ਅਤੇ ਪੀ ਕੇ ਕਿੰਗਰਾ ਵਲੋਂ ਲਿਖਿਆ ਗਿਆ ਸੀ । ਇਹ ਰਾਸ਼ਟਰੀ ਸੈਮੀਨਾਰ ਸਰਕਾਰੀ ਕਾਲਜ ਫਾਰ ਗਰਲਜ਼, ਲੁਧਿਆਣਾ ਵਿਖੇ ਕਰਵਾਇਆ ਗਿਆ, ਜੋ ਕਾਲਜ ਵਿਕਾਸ ਕੌਂਸਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੁਆਰਾ ਪ੍ਰਾਯੋਜਿਤ ਸੀ।
ਪੀ ਆਰ ਯੂ ਦੇ ਵਾਈਸ ਚਾਂਸਲਰ ਡਾ.ਸਤਿਬੀਰ ਸਿੰਘ.ਗੋਸਲ, ਨਿਰਦੇਸ਼ਕ ਖੋਜ ਡਾ.ਅਜਮੇਰ ਸਿੰਘ . ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੱਖਣ ਸਿੰਘ ਭੁੱਲਰ, ਡਾ.ਐਮ.ਆਈ.ਐਸ. ਗਿੱਲ, ਡੀਨ ਪੋਸਟ-ਗ੍ਰੈਜੂਏਟ ਸਟੱਡੀਜ਼, ਡਾ.ਸੀ.ਐਸ. ਔਲਖ, ਡੀਨ ਕਾਲਜ ਆਫ਼ ਐਗਰੀਕਲਚਰ ਅਤੇ ਡਾ.ਟੀ.ਐਸ. ਰਿਆੜ, ਵਧੀਕ ਡਾਇਰੈਕਟਰ ਸੰਚਾਰ ਅਤੇ ਵਿਭਾਗ ਦੇ ਮੁਖੀ ਡਾ: ਪੀ.ਕੇ. ਕਿੰਗਰਾ ਨੇ ਵਿਗਿਆਨੀ ਨੂੰ ਵਧਾਈ ਦਿੱਤੀ।