ਗੁਰਭਜਨ ਗਿੱਲ ਦੀ ਹਿੰਦ ਪਾਕਿ ਰਿਸ਼ਤਿਆਂ ਬਾਰੇ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਵਿਸ਼ਵ ਅਮਨ ਲਈ ਇਕਰਾਰਨਾਮਾ—- ਡਾ. ਵਰਿਆਮ ਸਿੰਘ ਸੰਧੂ

0
H07F

ਲੁਧਿਆਣਾਃ 29 ਮਾਰਚ (ਅਮਰੀਕ ਸਿੰਘ ਪ੍ਰਿੰਸ)

ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਪਿਛਲੇ ਸਾਲ ਹਿੰਦ ਪਾਕਿ ਰਿਸ਼ਤਿਆਂ ਬਾਰੇ ਵਿਸਾਖੀ ਮੌਕੇ ਲੋਕ ਅਰਪਣ ਕੀਤੀ ਪੰਜਾਬੀ ਕਵੀ ਗੁਰਭਜਨ ਗਿੱਲ ਦੀ ਕਾਵਿ ਪੁਸਤਕ “ਖ਼ੈਰ ਪੰਜਾਂ ਪਾਣੀਆਂ ਦੀ” ਪ੍ਰਾਪਤ ਕਰਨ ਉਪਰੰਤ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਹਾਣੀਕਾਰ ਤੇ ਜੰਗੇ ਆਜ਼ਾਦੀ ਲਹਿਰ ਦੇੜਇਤਿਹਾਸਕਾਰ ਡਾ. ਵਰਿਆਮ ਸਿੰਘ ਸੰਧੂ ਨੇ ਕਿਹਾ ਹੈ ਕਿ ਦੱਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਇਹੋ ਜਹੀਆਂ ਕਿਤਾਬਾਂ ਦੀ ਬਹੁਤ ਲੋੜ ਹੈ। ਅੱਜ ਪਾਏਦਾਰ ਵਿਕਾਸ ਲਈ ਦੋਹਾਂ ਮੁਲਕਾਂ ਨੂੰ ਅਮਨ ਅਮਾਨ ਤੇ ਆਪਸੀ ਸਹਿਚਾਰ ਦੀ ਜ਼ਰੂਰਤ ਹੈ। ਡਾ. ਸੰਧੂ ਨੇ ਕਿਹਾ ਕਿ ਇਹ ਵੀ ਚੰਗੀ ਗੱਲ ਹੈ ਕਿ 2005 ਵਿੱਚ ਇਸ ਕਿਤਾਬ ਦਾ ਪਹਿਲਾ ਐਡੀਸ਼ਨ ਛਪਿਆ ਤੇ ਹੁਣ ਤੀਕ ਤਿੰਨ ਐਡੀਸ਼ਨ ਗੁਰਮੁਖੀ ਵਿੱਚ ਅਤੇ ਦੋ ਐਡੀਸ਼ਨ ਸ਼ਾਹਮੁਖੀ ਵਿੱਚ ਛਪ ਚੁਕੇ ਹਨ। ਉਨ੍ਹਾਂ ਗੁਰਭਜਨ ਗਿੱਲ ਨੂੰ ਇਸ ਮੁੱਲਵਾਨ ਕਾਕਜ ਲਈ ਮੁਬਾਰਕ ਦਿੱਤੀ।
ਗੁਰਭਜਨ ਗਿੱਲ ਨੇ ਕਿਹਾ ਕਿ 2005 ਵਿੱਚ ਇਹ ਕਿਤਾਬ ਪਹਿਲੀ ਵਾਰ ਗੁਰਮੁਖੀ ਤੇ ਸ਼ਾਹਮੁਖੀ ਵਿੱਚ ਇਕੱਠੀ ਛਾਪੀ ਗਈ ਸੀ। ਸ਼ਾਹਮੁਖੀ ਉਤਾਰਾ ਉਰਦੂ ਕਵੀ ਜਨਾਬ ਸਰਦਾਰ ਪੰਛੀ ਜੀ ਨੇ ਕੀਤਾ ਸੀ। ਇਸ ਤੋਂ ਬਾਦ ਮੈਂ ਕਈ ਹੋਰ ਕਵਿਤਾਵਾਂ, ਗ਼ਜ਼ਲਾਂ ਤੇ ਗੀਤ ਹਿੰਦ ਪਾਕਿ ਰਿਸ਼ਤਿਆਂ ਬਾਰੇ ਲਿਖੇ ਜੋ ਇਸ ਵੱਡ ਆਕਾਰੀ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ ਹਨ। ਇਸ ਦਾ ਸ਼ਾਹਮੁਖੀ ਸਰੂਪ ਮੁਹੰਮਦ ਆਸਿਫ਼ ਰਜ਼ਾ ਨੇ ਤਿਆਰ ਕੀਤਾ ਹੈ ਅਤੇ ਇਸੇ ਮਹੀਨੇ ਲਾਹੌਰ ਵਿੱਚ ਹੋਈ ਆਲਮੀ ਪੰਜਾਬੀ ਕਾਨਫਰੰਸ ਵਿੱਚ ਫ਼ਖ਼ਰ ਜ਼ਮਾਂ, ਨਜ਼ੀਰ ਕੈਸਰ, ਇਲਿਆਸ ਘੁੰਮਣ,ਬਾਬਾ ਨਜਮੀ , ਬੁਸ਼ਰਾ ਨਾਜ਼ , ਤੇ ਅੰਜੁਮ ਸਲੀਮੀ ਆਦਿ ਲੇਖਕਾਂ,ਵੱਲੋਂ ਵੱਖ ਵੱਖ ਥਾਈਂ ਲੋਕ ਅਰਪਨ ਕੀਤੀ ਗਈ ਹੈ। ਮੇਰੇ ਲਈ ਇਹ ਤਸੱਲੀ ਦਾ ਆਧਾਰ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ, ਡਾ. ਲਖਵਿੰਦਰ ਸਿੰਘ ਜੌਹਲ, ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ,ਡਾ. ਅਜੀਤਪਾਲ ਸਿੰਘ ਪੀ ਸੀ ਐੱਸ, ਨਵਦੀਪ ਸਿੰਘ ਗਿੱਲ, ਡਾ. ਸੁਰਿੰਦਰ ਕੌਰ ਭੱਠਲ ਤੇ ਸਰਦਾਰਨੀ ਜਸਵਿੰਦਰ ਕੌਰ ਗਿੱਲ ਵੀ ਇਸ ਮੌਕੇ ਹਾਜ਼ਰ ਸਨ। ਤ੍ਰੈਲੋਚਨ ਲੋਚੀ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਦੱਸਿਆ ਕਿ ਇਹ ਕਿਤਾਬ “ਖ਼ੈਰ ਪੰਜਾਂ ਪਾਣੀਆਂ ਦੀ” ਸਿੰਘ ਬਰਦਰਜ਼ ਸਿਟੀ ਸੈਂਟਰ ਅੰਮ੍ਰਿਤਸਰ ਰਾਹੀਂ ਵਿਤਰਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸੇ ਇੱਕ ਪੰਜਾਬੀ ਕਵੀ ਵੱਲੋਂ ਇਸ ਵਿਸ਼ੇ ਤੇ ਮੁਕੰਮਲ ਕਾਵਿ ਪੁਸਤਕ ਕੇਵਲ ਗੁਰਭਜਨ ਗਿੱਲ ਭਾ ਜੀ ਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।