ਕੇਂਦਰ ਸਰਕਾਰ ਵੱਲੋਂ ਲਿਆਂਦੇ ਹਿੰਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਟਰੱਕ ਅਤੇ ਟੈਂਕਰ ਚਾਲਕ ਹੜਤਾਲ ,ਪੈਟਰੋਲ ਪੰਪਾਂ ਤੇ ਤੇਲ ਦਾ ਸਟੋਕ ਖਤਮ, ਲੋਕਾਂ ਚ ਹਾਹਾਕਾਰ
ਲੁਧਿਆਣਾ 2 ਜਨਵਰੀ 2024 (ਅਮਰੀਕ ਸਿੰਘ ਪ੍ਰਿੰਸ, )
ਕੇਂਦਰ ਸਰਕਾਰ ਵੱਲੋਂ ਲਿਆਂਦੇ ਹਿੰਟ ਐਂਡ ਰਨ ਕਾਨੂੰਨ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਟਰੱਕ ਅਤੇ ਟੈਂਕਰ ਚਾਲਕ ਹੜਤਾਲ ’ਤੇ ਚਲੇ ਗਏ। ਉਸ ਦਾ ਕਹਿਣਾ ਹੈ ਕਿ ਇਹ ਕਾਨੂੰਨ ਗਲਤ ਹੈ ਅਤੇ ਇਸ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ। ਇਸ ਮੰਗ ਨੂੰ ਲੈ ਕੇ ਪੰਜਾਬ, ਮੁੰਬਈ, ਇੰਦੌਰ, ਦਿੱਲੀ-ਹਰਿਆਣਾ, ਯੂਪੀ ਸਮੇਤ ਕਈ ਥਾਵਾਂ ‘ਤੇ ਟਰੱਕ ਡਰਾਈਵਰਾਂ ਨੇ ਆਪਣੇ ਟਰੱਕ ਸੜਕਾਂ ‘ਤੇ ਖੜ੍ਹੇ ਕਰ ਦਿੱਤੇ ਅਤੇ ਸੜਕਾਂ ਜਾਮ ਕਰ ਦਿੱਤੀਆਂ |
ਨਵੇਂ ਹਿੱਟ ਐਂਡ ਰਨ ਕਾਨੂੰਨ ਵਿਰੁੱਧ ਬੱਸ-ਟਰੱਕ ਡਰਾਈਵਰਾਂ ਦੀ ਹੜਤਾਲ, ਆਵਾਜਾਈ ਵਿਵਸਥਾ ਠੱਪ, ਪੈਟਰੋਲ ਸਪਲਾਈ , ਦੁੱਧ , ਤਾਜ਼ੀਆ ਸਬਜ਼ੀਆਂ, ਤੋਂ ਇਲਾਵਾ ਰੋਜਾਨਾ ਸੰਸਾਰੀ ਜੀਵਨ ਚ ਆਉਣ ਵਾਲੀਆਂ ਵਸਤੂਆਂ ਵੀ ਪ੍ਰਭਾਵਿਤ ਹੋ ਗਈਆਂ
ਜੇਕਰ ਇਹ ਹੜਤਾਲ ਇੱਕ ਅੱਧੇ ਦਿਨ ਚ ਖਤਮ ਨਾ ਹੋਈ ਤਾਂ ਇਸ ਦਾ ਅਸਰ ਖਾਣ ਪੀਣ ਵਾਲੀਆਂ ਵਸਤੂਆਂ ਤੇ ਵੀ ਪਵੇਗਾ ਅਤੇ ਉਹ ਦੁਗਣੇ ਤਿਗੜੇ ਭਾ ਹੋ ਜਾਣਗੀਆਂ ਇਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਜਿੰਨੀ ਜਲਦੀ ਹੋਵੇ ਇਸਦਾ ਹੱਲ ਕੀਤਾ ਜਾਵੇ। ਪੈਪੈਟਰੋਲ ਪੰਪਾਂ ਤੇ ਤੇਲ ਦਾ ਸਟੋਕ ਖਤਮ ਹੋਣ ਕਰਕੇ ਲੋਕਾਂ ਚ ਹਾਹਾਕਾਰ ਮੱਚ ਰਿਹਾ /
ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਸਬੰਧੀ ਲਿਆਂਦੇ ਨਵੇਂ ਕਾਨੂੰਨ ਖ਼ਿਲਾਫ਼ ਬੱਸ-ਟਰੱਕ ਚਾਲਕ ਹੜਤਾਲ ’ਤੇ ਹਨ, ਜਿਸ ਕਾਰਨ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਹੈ। ਤੇਲ ਨਾ ਮਿਲਣ ਕਾਰਨ ਪੈਟਰੋਲ ਪੰਪਾਂ ‘ਤੇ ਲੰਬੀਆਂ ਲਾਈਨਾਂ ਲੱਗ ਗਈਆਂ ਹਨ। ਜਦ ਕਿ ਕਈ ਪੈਟਰੋਲ ਪੰਪਾਂ ਤੇ ਤੇਲ ਖਤਮ ਦੇ ਬੋਰਡ ਲੱਗਦੇ ਨਜ਼ਰ ਆਏ , ਦਰਅਸਲ ਕੇਂਦਰ ਸਰਕਾਰ ਨੇ ਅਪਰਾਧ ਨੂੰ ਲੈ ਕੇ ਨਵਾਂ ਕਾਨੂੰਨ ਬਣਾਇਆ ਹੈ, ਜਿਸ ਦੇ ਤਹਿਤ ਜੇਕਰ ਕੋਈ ਟਰੱਕ ਜਾਂ ਟੈਂਕਰ ਚਾਲਕ ਕਿਸੇ ਨੂੰ ਟੱਕਰ ਮਾਰ ਕੇ ਭੱਜ ਜਾਂਦਾ ਹੈ ਤਾਂ ਉਸ ਨੂੰ 10 ਸਾਲ ਦੀ ਜੇਲ ਹੋਵੇਗੀ। ਇਸ ਤੋਂ ਇਲਾਵਾ 7 ਲੱਖ ਰੁਪਏ ਦਾ ਜੁਰਮਾਨਾ ਵੀ ਭਰਨਾ ਹੋਵੇਗਾ। ਟਰੱਕ ਯੂਨੀਅਨ ਦੇ ਪ੍ਰਧਾਨ ਦਾ ਕਹਿਣਾ ਹੈ ਕੀ ਟਰੱਕ ਡਰਾਈਵਰ ਦੂਤਾ ਪਹਿਲਾ ਹੀ ਮਸੀ ਪੂਰੀ ਤਨਖਾਹ ਮਿਲਦੀ ਹੈ ਜਿਸ ਵਿਚ ਉਹ ਆਪਣੇ ਟੱਬਰ ਦਾ ਖਰਚਾ ਪੂਰਾ ਨਹੀਂ ਕਰ ਸਕਦਾ । ਤੇ ਉਹ ਡਰਾਈਵਰ ਦਾ ਪਰਿਵਾਰ ਕਿੱਥੋਂ 7 ਲੱਖ ਰੁਪਏ ਲਿਆ । ਜਦ ਕਿ 10 ਸਾਲ ਦੀ ਸਜ਼ਾ ਦੇ ਵਿੱਚ ਤਾਂ ਉਸ ਡਰਾਈਵਰ ਦੇ ਪਰਿਵਾਰ ਚ ਕੁਛ ਵੀ ਨਹੀਂ ਬਚੇਗਾ । ਇਸ ਤੋਂ ਪਹਿਲਾਂ ਇਸ ਮਾਮਲੇ ‘ਚ ਦੋਸ਼ੀ ਡਰਾਈਵਰ ਨੂੰ ਕੁਝ ਦਿਨਾਂ ‘ਚ ਜ਼ਮਾਨਤ ਮਿਲ ਜਾਂਦੀ ਸੀ ਅਤੇ ਉਹ ਥਾਣੇ ‘ਚੋਂ ਹੀ ਬਾਹਰ ਆ ਜਾਂਦਾ ਸੀ। ਹਾਲਾਂਕਿ ਇਸ ਕਾਨੂੰਨ ਤਹਿਤ ਦੋ ਸਾਲ ਦੀ ਸਜ਼ਾ ਦਾ ਵੀ ਪ੍ਰਬੰਧ ਸੀ।