QR ਕੋਟ ਦੇ ਨਾਲ ਸਕੈਨ ਕਰਕੇ ਤੁਹਾਡੇ ਮੋਬਾਇਲ ਫੋਨ ਤੇ ਤੁਰੰਤ ਖੁੱਲ ਜਾਏਗਾ
ਲੁਧਿਆਣਾ 18/1/2024 (ਅਮਰੀਕ ਸਿੰਘ ਪ੍ਰਿੰਸ )ਕਿਸਾਨੀ ਗੱਲਾਂ ਹੋਣ ਜਾਂ ਵਪਾਰ ਦੀਆਂ ਤੁਹਾਡੇ ਨਾਲ ਹਰ ਵਕਤ ਸਾਂਝਾ ਕਰਨ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਤੁਹਾਡੇ ਵਾਸਤੇ ਅੱਜ ਕੱਲ ਦੇ ਲੇਟਸਟ ਪਲੇਟਫਾਰਮ ਨੂੰ ਵੇਖਣ ਲਈ ਹੋਰ ਵੀ ਸੌਖਾ ਕਰ ਦਿੱਤਾ ਇਹਨਾਂ ਨੇ ਕਿਸਾਨਾਂ ਸੰਬੰਧਤ ਕਿਸੇ ਵੀ ਤਰ੍ਹਾਂ ਦਾ ਪਲੇਟਫਾਰਮ ਹੋਵੇ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਵੈੱਬਸਾਈਟ , ਫੇਸਬੁਕ, ਪੀਏਯੂ ਕਿਸਾਨ ਐਪ, ਇੰਸਟਾਗਰਾਮ , ਟਵੀਟਰ ਤੇ ਯੂ ਟੀਊਬ ਨੂੰ ਹੁਣ ਸਰਚ ਕਰਨ ਦੀ ਲੋੜ ਨਹੀਂ ਸਿਰਫ QR ਕੋਟ ਦੇ ਨਾਲ ਸਕੈਨ ਕਰਕੇ ਤੁਹਾਡੇ ਮੋਬਾਇਲ ਫੋਨ ਤੇ ਤੁਰੰਤ ਖੁੱਲ ਜਾਏਗਾ ਯੂਨੀਵਰਸਿਟੀ ਦਾ ਐਪ ।ਜਿਸ ਤੋਂ ਤੁਸੀਂ ਦੇਖ ਕੇ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਰਦਾਰ ਸਤਬੀਰ ਸਿੰਘ ਗੋਸਲ ਜੀ ਨੇ ਤਹਿਲਕਾ ਟੀਵੀ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ। ਉਹਨਾਂ ਨੇ ਇਹ ਵੀ ਦੱਸਿਆ ਕਿ ਕਈ ਐਸੇ ਵਪਾਰ ਹਨ ਜਿਸ ਦੇ ਵਿੱਚ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਉਸ ਦਾ ਲਾਭ ਲੈਣ ਵਾਸਤੇ ਵੀ ਕਿਸਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰ ਸਕਦੇ ਹਨ। ਇਸ ਤੋਂ ਪਹਿਲਾਂ ਵੀ ਕਈ ਕਿਸਾਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਜੁੜ ਕੇ ਆਪਣੇ ਕਾਰੋਬਾਰ ਨੂੰ ਕਾਫੀ ਵਧਾ ਚੁੱਕੇ ਹਨ। ਅਤੇ ਇਹ ਚਾਹੁੰਦੇ ਹਨ ਕਿ ਇਹਨਾਂ ਤੋਂ ਇਲਾਵਾ ਹੋਰ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਸਕੇ ਜੋ ਸਬਸਿਡੀ ਦਾ ਲਾਭ ਉਠਾ ਸਕਦੇ ਹਨ /