ਰਟਿਸ ਦੇ ਪ੍ਰਤੀ ਜਾਗਰੂਕਤਾ ਵਧਾਉਣ ਲਈ ਫੋਰਟਿਸ ਹੈਲਥਕੇਅਰ ਅਤੇ ਹਾਰਲੇ ਆੱਨਰਸ ਗਰੁੱਪ ‘ਰਾਇਡ ਫਾੱਰ ਕੈਂਸਰ’ ਦੇ ਲਈ ਇੱਕਜੁਟ ਹੋਏ

0
H07F

ਲੁਧਿਆਣਾ, 4 ਫਰਵਰੀ 2024: ( ਵੰਸ਼ ਸਿੰਘ)  )ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਯਤਨ ਵਿੱਚ, ਫੋਰਟਿਸ ਹੈਲਥਕੇਅਰ ਨੇ ਅੱਜ ਫੋਰਟਿਸ ਹਸਪਤਾਲ, ਲੁਧਿਆਣਾ ਤੋਂ ‘ਰਾਇਡ ਫਾਰ ਕੈਂਸਰ’ ਬਾਇਕ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕੈਂਸਰ ਸਰਵਾਈਵਰਜ਼, ਫੋਰਟਿਸ ਦੇ ਸੀਨੀਅਰ ਓਨਕੋਲੋਜਿਸਟ ਅਤੇ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਡਾ.ਵਿਸ਼ਵਦੀਪ ਗੋਇਲ, ਮੁਖੀ-ਐਸਬੀਯੂ ਫੋਰਟਿਸ ਹਸਪਤਾਲ ਲੁਧਿਆਣਾ ਦੁਆਰਾ ਹਰੀ ਝੰਡੀ ਦਿਖਾਈ ਗਈ। 70 ਤੋਂ ਵੱਧ ਉਤਸ਼ਾਹੀ ਹਾਰਲੇ ਡੇਵਿਡਸਨ ਰਾਇਡਰਸ, ਜਿਨ੍ਹਾਂ ਵਿੱਚ ਕੈਂਸਰ ਸਰਵਾਈਵਰ ਵੀ ਸ਼ਾਮਲ ਸਨ, ਨੇ ‘ਰਾਇਡ ਫਾਰ ਕੈਂਸਰ’ ਰੈਲੀ ਵਿੱਚ ਹਿੱਸਾ ਲਿਆ, ਜਿਸ ਵਿੱਚ ਬਿਮਾਰੀ ਦਾ ਜਲਦੀ ਪਤਾ ਲਗਾਉਣ, ਉਪਚਾਰ ਦੇ ਵਿਕਲਪ ਅਤੇ ਬਿਮਾਰੀ ‘ਤੇ ਜਿੱਤ ਪਾਉਣ ਲਈ ਜ਼ਰੂਰੀ ਲਚੀਲੇਪਣ ‘ਤੇ ਜ਼ੋਰ ਦਿੱਤਾ ਗਿਆ।
ਫੋਰਟਿਸ ਗੁਰੂਗ੍ਰਾਮ ਤੋਂ ਹਰੀ ਝੰਡੀ ਦਿਖਾਉਣ ਤੋਂ ਬਾਅਦ, ਸਵਾਰਾਂ ਨੇ ਫੋਰਟਿਸ ਲੁਧਿਆਣਾ ਦੀ ਆਪਣੀ ਯਾਤਰਾ ਸ਼ੁਰੂ ਕੀਤੀ। ਇੱਥੇ ਸੀਨੀਅਰ ਓਨਕੋਲੋਜਿਸਟ, ਹਸਪਤਾਲ ਦੇ ਕਰਮਚਾਰੀਆਂ ਅਤੇ ਫੋਰਟਿਸ ਮੈਨੇਜਮੈਂਟ ਦੁਆਰਾ ਉਹਨਾਂ ਦਾ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਅਤੇ ਕੈਂਸਰ ਦੇਖਭਾਲ ਦੇ ਪ੍ਰਤੀ ਹਸਪਤਾ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤਾ ਕੀਤਾ ਗਿਆ। ਇਹ ਰਾਇਡ ਫੋਰਟਿਸ ਲੁਧਿਆਣਾ ਤੋਂ ਫੋਰਟਿਸ ਅੰਮ੍ਰਿਤਸਰ ਤੱਕ ਜਾਰੀ ਰਹੀ, ਜਿੱਥੇ ਰੈਲੀ ਸਮਾਪਤ ਹੋਈ। ਇਸ ਸ਼ਾਨਦਾਰ ਯਾਤਰਾ ਵਿੱਚ ਇੱਕ ਦਿਨ ਵਿੱਚ ਲਗਭਗ 600 ਕਿਲੋਮੀਟਰ ਦੀ ਕੁੱਲ ਦੂਰੀ ਤੈਅ ਕੀਤੀ ਗਈ। ਇਸ ਈਵੈਂਟ ਨੇ ਫੋਰਟਿਸ ਗਰੁੱਪ ਦੇ ਮਾਣਯੋਗ ਸੀਨੀਅਰ ਓਨਕੋਲੋਜਿਸਟਾਂ ਨੂੰ ਇਕੱਠਾ ਕੀਤਾ, ਜਿਨ੍ਹਾਂ ਨੇ ਕੈਂਸਰ ਦੀ ਰੋਕਥਾਮ ਅਤੇ ਦੇਖਭਾਲ ਦੀ ਮਹੱਤਤਾ ਬਾਰੇ ਆਪਣੀ ਸੂਝ ਅਤੇ ਦ੍ਰਿਸ਼ਟੀਕੋਣ ਸਾਂਝੇ ਕੀਤੇ।

ਡਾ. ਦਵਿੰਦਰ ਪਾਲ, ਫੋਰਟਿਸ ਹਸਪਤਾਲ, ਲੁਧਿਆਣਾ ਦੇ ਸੀਨੀਅਰ ਸਲਾਹਕਾਰ ਨੇ ਕਿਹਾ, “ਵਿਸ਼ਵ ਕੈਂਸਰ ਦਿਵਸ ‘ਤੇ, ਰਾਇਡਰਸ ਅਤੇ ਕੈਂਸਰ ਸਰਵਾਈਵਰ ਲੋੜਵੰਦਾਂ ਦੀ ਸਹਾਇਤਾ ਕਰਨ ਅਤੇ ਬਿਮਾਰੀ ਪ੍ਰਤੀ ਜਾਗਰੂਕਤਾ ਵਧਾਉਣ ਲਈ ਇਕਜੁੱਟ ਹੋਏ। ਵਿਸ਼ਵ ਕੈਂਸਰ ਦਿਵਸ ਨੂੰ ਮਨਾਉਣਾ ਤੁਰੰਤ ਪਤਾ ਲਗਾਉਣ ਅਤੇ ਨਿਵਾਰਕ ਸਿਹਤ ਦੇਖਭਾਲ ਪ੍ਰਥਾਵਾਂ ਦੇ ਲਾਭਾਂ ਦੇ ਬਾਰੇ ਜਾਗਰੂਕਤਾ ਵਧਾਉਣ ਦੀ ਸਾਡੀ ਸਾਂਝੀ ਜ਼ਰੂਰਤ ਦੀ ਦਿਲ ਨੂੰ ਛੂਹਣ ਵਾਲੀ ਯਾਦ ਦਿਵਾਉਂਦਾ ਹੈ। ਕੈਂਸਰ ਦੇ ਵਿਰੁੱਧ ਲੜਾਈ ਵਿੱਚ ਜਲਦੀ ਪਤਾ ਲਗਾਉਣਾ ਸਾਡਾ ਸਭ ਤੋਂ ਵੱਡਾ ਸਹਿਯੋਗੀ ਹੈ। ਆਉ ਮਿਲ ਕੇ ਜਾਗਰੂਕਤਾ ਵਧਾਈਏ, ਰੁਟੀਨ ਜਾਂਚ ਨੂੰ ਵਧਾਈਏ ਅਤੇ ਸਵੈ-ਸੰਭਾਲ ਸੱਭਿਆਚਾਰ ਵਿਕਸਿਤ ਕਰੀਏ। ਜਲਦੀ ਪਤਾ ਲਗਾਉਣ ਦੀ ਮਹੱਤਤਾ ਨੂੰ ਸਵੀਕਾਰ ਕਰਕੇ, ਅਸੀਂ ਲੋਕਾਂ ਨੂੰ ਆਪਣੀ ਸਿਹਤ ‘ਤੇ ਨਿਯੰਤਰਣ ਰੱਖਣ ਅਤੇ ਅਜਿਹਾ ਮਾਹੌਲ ਬਣਾਉਣ ਦੇ ਯੋਗ ਬਣਾਉਂਦੇ ਹਾਂ ਜਿਸ ਵਿੱਚ ਤੁਰੰਤ ਕਾਰਵਾਈ ਕੈਂਸਰ ਦੇ ਪ੍ਰਭਾਵਾਂ ਨੂੰ ਉਲਟਾ ਸਕਦੀ ਹੈ।”

ਡਾ. ਵਿਸ਼ਵਦੀਪ ਗੋਇਲ, ਜ਼ੋਨਲ ਹੈੱਡ, ਫੋਰਟਿਸ ਲੁਧਿਆਣਾ, ਨੇ ਕਿਹਾ, “ਮੈਂ ਸਾਰੇ 80 ਉਤਸਾਹੀ ਰਾਇਡਰਸ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਅਤੇ ਹਰ ਔਕੜ ਨਾਲ ਲੜਨ ਲਈ ਉਹਨਾਂ ਦੇ ਸਾਹਸ ਦੇ ਜਜ਼ਬੇ ਅਤੇ ਸਾਹਸ ਲਈ ਉਹਨਾਂ ਦੇ ਉਤਸ਼ਾਹ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਕੈਂਸਰ ਨੂੰ ਹਰਾਉਣ ਲਈ,  ਇਸਦਾ ਜਲਦੀ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ। ਆਓ 4 ਫਰਵਰੀ, ਵਿਸ਼ਵ ਕੈਂਸਰ ਦਿਵਸ ‘ਤੇ ਨਿਯਮਤ ਜਾਂਚ ਨੂੰ ਉਤਸ਼ਾਹਿਤ ਕਰਨ ਅਤੇ ਬਿਮਾਰੀ ਪ੍ਰਤੀ ਜਨਤਕ ਜਾਗਰੂਕਤਾ ਵਧਾਉਣ ਲਈ ਇੱਕਜੁਟ ਹੋਈਏ। ਧਿਆਨ ਰੱਖੋ ਕਿ ਜਲਦੀ ਪਤਾ ਲਗਾਉਣ ਅਤੇ ਵਿਅਕਤੀਗਤ ਉਪਚਾਰ ਨਾਲ ਕੈਂਸਰ ਨੂੰ ਹਰਾਉਣ ਦੀਆਂ ਸਾਡੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ।”

ਸੁਮਨ ਜੈਨ, ਕੈਂਸਰ ਸਰਵਾਈਵਰ, ਫੋਰਟਿਸ ਲੁਧਿਆਣਾ, ਨੇ ਕਿਹਾ, “ਮੈਂ ਕੈਂਸਰ ਦੁਆਰਾ ਉਤਪੰਨ ਰੁਕਾਵਟਾਂ ਨੂੰ ਪਾਰ ਕਰਨ ਲਈ ਰਾਇਡ ਕਰਦੀ ਹਾਂ, ਨਾ ਕਿ ਸਿਰਫ਼ ਜ਼ਿਆਦਾ ਕਿਲੋਮੀਟਰ ਤੱਕ ਚੱਲਣ ਲਈ। ‘ਰਾਇਡ ਫਾਰ ਕੈਂਸਰ’ ‘ਤੇ ਫੋਰਟਿਸ ਹੈਲਥਕੇਅਰ ਅਤੇ ਹਾਰਲੇ ਓਨਰਜ਼ ਗਰੁੱਪ ਦੇ ਨਾਲ ਜਾਣਾ ਸਿਰਫ਼ ਇੱਕ ਸੜਕੀ ਯਾਤਰਾ ਤੋਂ ਕਿਤੇ ਵੱਧ ਹੈ-ਇਹ ਉਮੀਦ, ਅਸਤਿੱਤਵ ਅਤੇ ਦ੍ਰਿੜਤਾ ਦਾ ਪ੍ਰਗਟਾਵਾ ਹੈ। ਇਕੱਠੇ ਮਿਲ ਕੇ, ਅਸੀਂ ਅਜਿਹੇ ਸਮੇਂ ਵੱਲ ਤੇਜ਼ੀ ਨਾਲ ਵੱਧ ਰਹੇ ਹਾਂ ਜਦੋਂ ਕੈਂਸਰ ਏਕਤਾ ਦੀ ਭਾਵਨਾ ਦੇ ਸਾਹਮਣੇ ਝੁਕ ਜਾਵੇਗਾ ਅਤੇ ਜਲਦੀ ਪਤਾ ਲਗਾਉਣਾ ਆਦਰਸ਼ ਬਣ ਜਾਵੇਗਾ। 600 ਕਿਲੋਮੀਟਰ ਦੀ ਰਾਇਡ ਸਿਰਫ਼ ਇੱਕ ਰੈਲੀ ਤੋਂ ਕਿਤੇ ਵੱਧ ਹੈ; ਇਹ ਇੱਕ ਸ਼ਕਤੀਸ਼ਾਲੀ ਸਿੰਫਨੀ ਹੈ ਜੋ ਫੋਰਟਿਸ ਐਸਕਾਰਟਸ ਅੰਮ੍ਰਿਤਸਰ ਅਤੇ ਪੂਰੇ ਦਿੱਲੀ ਅਤੇ ਪੰਜਾਬ ਵਿੱਚ ਗੂੰਜਦੀ ਹੈ। ਜਿਵੇਂ ਹੀ ਅਸੀਂ ਸੜਕਾਂ ‘ਤੇ ਆਪਣ ਬਾਇਕ ਚਲਾਉਂਦੇ ਹਾਂ, ਅਸੀਂ ਜਾਗਰੂਕਤਾ ਦੂਤਾਂ ਦੀ ਭੂਮਿਕਾ ਨਿਭਾਉਂਦੇ ਹਾਂ, ਉਹਨਾਂ ਨੂੰ ਤਬਦੀਲੀ ਲਈ ਉਪਕਰਨ ਦੇ ਰੂਪ ਵਿੱਚ ਵਰਤਦੇ ਹਾਂ। ਆਓ ਕੈਂਸਰ ਦੁਆਰਾ ਛੱਡੀ ਗਈ ਦੂਰੀ, ਕਲੰਕ, ਅਤੇ ਹਨੇਰੇ ਨੂੰ ਦੂਰ ਕਰਨ ਲਈ ਇਕੱਠੇ ਚੱਲੀਏ।”
ਇਸ ਪ੍ਰੋਗਰਾਮ ਵਿੱਚ ਫੋਰਟਿਸ ਹਸਪਤਾਲ ਲੁਧਿਆਣਾ ਦੀ ਟੀਮ ਵਿੱਚ ਮੈਡੀਕਲ ਓਨਕੋਲੋਜੀ ਦੇ ਸੀਨੀਅਰ ਕੰਸਲਟੈਂਟ ਡਾ. ਦਵਿੰਦਰ ਪਾਲ, ਰੇਡੀਏਸ਼ਨ ਓਨਕੋਲੋਜੀ ਦੇ ਐਡੀਸ਼ਨਲ ਡਾਇਰੈਕਟਰ ਡਾ. ਪ੍ਰਵੀਨ ਕੌਰ, ਜਨਰਲ ਅਤੇ ਓਨਕੋ ਸਰਜਰੀ ਦੇ ਐਡੀਸ਼ਨਲ ਡਾਇਰੈਕਟਰ ਡਾ. ਹਰੀਸ਼ ਮਾਟਾ, ਸਰਜੀਕਲ ਓਨਕੋਲੋਜੀ ਦੇ ਐਸੋਸੀਏਟ ਕੰਸਲਟੈਂਟ ਡਾ. ਅਨੀਸ਼ ਭਾਟੀਆ, ਨਿਊਕਲੀਅਰ ਮੈਡੀਸਨ ਦੇ ਸੀਨੀਅਰ ਕੰਸਲਟੈਂਟ ਡਾ.ਰਵਿੰਦਰ ਸਿੰਘ ਸਿੱਧੂ, ਵੀ ਮੌਜੂਦ ਸਨ। ਇਹ ਉਜਾਗਰ ਕਰਨਾ ਮਹੱਤਵਪੂਰਨ ਹੈ ਕਿ ਬਾਇਕ ਰੈਲੀ ਵਿੱਚ ਸ਼ਾਮਲ ਸਾਰੇ ਫੋਰਟਿਸ ਹਸਪਤਾਲਾਂ ਵਿੱਚ ਇੱਕ ਫੋਰਟਿਸ ਕੈਂਸਰ ਇੰਸਟੀਚਿਊਟ ਹੈ, ਜਿਸ ਵਿੱਚ ਉੱਨਤ ਅਤਿ-ਆਧੁਨਿਕ ਕੈਂਸਰ ਇਲਾਜ ਤਕਨੀਕਾਂ ਹਨ ਅਤੇ ਇਸਦੀ ਦੇਖ-ਰੇਖ ਸੀਨੀਅਰ ਓਨਕੋਲੋਜਿਸਟਸ ਦੀ ਇੱਕ ਸਮਰਪਿਤ ਟੀਮ ਦੁਆਰਾ ਕੀਤੀ ਜਾਂਦੀ ਹੈ ਜੋ ਰੋਕਥਾਮ ਅਤੇ ਜਾਂਚ ਤੋਂ ਲੈ ਕੇ ਉਪਚਾਰਕ ਦੇਖਭਾਲ, ਅਤੇ ਇਲਾਜ ਤੋਂ ਬਾਅਦ ਸਹਾਇਤਾ ਤੱਕ ਹਰ ਪਹਿਲੂ ਕਵਰ ਕਰਦੇ ਹੋਏ ਵਿਆਪਕ ਦੇਖਭਾਲ ਪ੍ਰਦਾਨ ਕਰਦੀ ਹੈ। ।
ਕੈਂਸਰ ਵਿਸ਼ਵ ਪੱਧਰ ‘ਤੇ ਰੋਗ ਅਤੇ ਮੌਤ ਦਰ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ। ਸਾਲ 2012 ਵਿੱਚ ਭਾਰਤ ਵਿੱਚ ਕੈਂਸਰ ਦੇ 1.01 ਮਿਲੀਅਨ ਨਵੇਂ ਕੇਸ ਸਾਹਮਣੇ ਆਏ ਅਤੇ 0.68 ਮਿਲੀਅਨ ਕੈਂਸਰ ਮੌਤਾਂ ਹੋਈਆਂ ਸਨ। ਅਗਲੇ 2 ਦਹਾਕਿਆਂ ਵਿੱਚ ਨਵੇਂ ਕੇਸਾਂ ਦੀ ਗਿਣਤੀ ਵਿੱਚ ਲਗਭਗ 70% ਵਾਧਾ ਹੋਣ ਦੀ ਸੰਭਾਵਨਾ ਹੈ ਅਤੇ ਇਹ ਵਿਸ਼ਵ ਪੱਧਰ ‘ਤੇ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।