ਪੀ.ਏ.ਯੂ. ਦੇ ਮੌਸਮ ਵਿਗਿਆਨ ਵਿਭਾਗ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਕਾਨਫਰੰਸ ਵਿਚ ਇਨਾਮ ਜਿੱਤੇ

0
image (1)
H07F
ਲੁਧਿਆਣਾ 15 ਫਰਵਰੀ, 2024(ਅਮਰੀਕ ਸਿੰਘ ਪ੍ਰਿੰਸ)
ਪੀ.ਏ.ਯੂ. ਦੇ ਮੌਸਮ ਵਿਗਿਆਨ ਵਿਭਾਗ ਦੇ ਦੋ ਵਿਦਿਆਰਥੀਆਂ ਨੇ ਬੀਤੇ ਦਿਨੀਂ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਨਸੀ ਵਿਚ ਹੋਈ ਮੌਸਮ ਵਿਗਿਆਨੀਆਂ ਦੀ ਕੌਮਾਂਤਰੀ ਕਾਨਫਰੰਸ ਵਿਚ ਪੋਸਟਰ ਪੇਸ਼ਕਾਰੀ ਲਈ ਇਨਾਮ ਜਿੱਤੇ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਪੀ ਐੱਚ ਡੀ ਦੀ ਵਿਦਿਆਰਥੀ ਕੁਮਾਰੀ ਮੰਗਸ਼ਾਤਾਬਾਮ ਐਨੀ ਨੂੰ ਸਰਵੋਤਮ ਪੋਸਟਰ ਪੇਸ਼ਕਾਰੀ ਇਨਾਮ ਹਾਸਲ ਹੋਇਆ। ਕੁਮਾਰੀ ਐਨੀ ਨੇ ਦੱਖਣ-ਪੱਛਮੀ ਪੰਜਾਬ ਵਿਚ ਨਰਮੇ ਦੇ ਝਾੜ ਉੱਪਰ ਮੌਸਮੀ ਮਾਪਦੰਡਾਂ ਦੇ ਅਸਰ ਸੰਬੰਧੀ ਇਕ ਪੋਸਟਰ ਪੇਸ਼ ਕੀਤਾ। ਇਸ ਪੋਸਟਰ ਵਿਚ ਕੁਮਾਰੀ ਐਨੀ ਦੀ ਸਹਾਇਤਾ ਰਾਜ ਕੁਮਾਰ ਪੌਲ, ਗਵਾਈ ਅੰਜੂਸ਼ਾ, ਸੰਜੇ ਅਤੇ ਅਭਿਸ਼ੇਕ ਧੀਰ ਨੇ ਕੀਤੀ ਸੀ। ਕੁਮਾਰੀ ਐਨੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਆਰ ਕੇ ਪਾਲ ਦੀ ਨਿਗਰਾਨੀ ਹੇਠ ਪੀ ਐੱਚ ਡੀ ਕਰ ਰਹੀ ਹੈ।
ਇਸ ਤੋਂ ਇਲਾਵਾ ਪੀ ਐੱਚ ਡੀ ਦੀ ਵਿਦਿਆਰਥੀ ਕੁਮਾਰੀ ਸੋਨੀ ਬੋਰਾ ਨੂੰ ਵੀ ਸਰਵੋਤਮ ਪੇਪਰ ਪੇਸ਼ਕਾਰੀ ਐਵਾਰਡ ਪ੍ਰਦਾਨ ਕੀਤਾ ਗਿਆ। ਕੁਮਾਰੀ ਬੋਰਾ ਨੇ ਮੌਸਮੀ ਭਿੰਨਤਾ ਅਤੇ ਜੈਵ ਭੌਤਿਕ ਮਾਪਦੰਡਾਂ ਦੇ ਵਿਸ਼ਲੇਸ਼ਣ ਬਾਰੇ ਪੋਸਟਰ ਬਣਾ ਕੇ ਪੇਸ਼ ਕੀਤਾ ਸੀ। ਇਹ ਪੋਸਟਰ ਕੁਮਾਰੀ ਸੋਨੀ ਬੋਰਾ ਨੇ ਡਾ. ਪਵਨੀਤ ਕੌਰ ਕਿੰਗਰਾ ਅਤੇ ਰਾਜ ਕੁਮਾਰ ਪੌਲ ਦੀ ਨਿਗਰਾਨੀ ਹੇਠ ਬਣਾਇਆ। ਕੁਮਾਰੀ ਬੋਰਾ ਡਾ. ਕਿੰਗਰਾ ਦੀ ਅਗਵਾਈ ਵਿਚ ਆਪਣਾ ਪੀ ਐੱਚ ਡੀ ਦਾ ਕਾਰਜ ਕਰ ਰਹੇ ਹਨ।
ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਐੱਮ ਆਈ ਐੱਸ ਗਿੱਲ, ਖੇਤੀਬਾੜੀ ਕਾਲਜ ਦੇ ਡੀਨ ਡਾ. ਚਰਨਜੀਤ ਸਿੰਘ ਔਲਖ ਅਤੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਇਹਨਾਂ ਵਿਦਿਆਰਥੀਆਂ ਅਤੇ ਨਿਗਰਾਨਾਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

You may have missed