ਪੀ ਏ ਯੂ ਵਿਚ ਪਦਮ ਭੂਸ਼ਣ ਡਾ. ਟੀ.ਐੱਸ. ਕਲੇਰ ਨੇ ਦਿਲ ਸੇ ਦਿਲ ਤਕ ‘ਤੇ ਭਾਸ਼ਣ ਦਿੱਤਾ

0
H07F
ਲੁਧਿਆਣਾ, 16 ਫਰਵਰੀ, 2024(ਅਮਰੀਕ ਸਿੰਘ ਪ੍ਰਿੰਸ)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ  ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਵੱਲੋਂ ਡਾ: ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ‘ਦਿਲ ਸੇ ਦਿਲ ਤਕ’ ਵਿਸ਼ੇ ’ਤੇ ਭਾਸ਼ਣ ਦਾ ਆਯੋਜਨ ਕੀਤਾ ਗਿਆ।  ਇਸ ਵਿਚ ਦਿਲ ਦੇ ਰੋਗਾਂ ਦੇ ਪ੍ਰਸਿੱਧ ਮਾਹਿਰ ਅਤੇ ਚੇਅਰਮੈਨ, ਬੀ.ਐਲ.ਕੇ.-ਮੈਕਸ ਹਾਰਟੈਂਡ ਵੈਸਕੁਲਰ ਇੰਸਟੀਚਿਊਟ, ਨਵੀਂ ਦਿੱਲੀ ਪਦਮ ਭੂਸ਼ਣ ਡਾ. ਟੀ.ਐਸ. ਕਲੇਰ, ਨੇ ਆਪਣੇ ਜਾਣਕਾਰੀ ਭਰਪੂਰ ਭਾਸ਼ਣ ਹਾਜ਼ਰ ਲੋਕਾਂ ਨੂੰ ਦਿੱਤਾ। ਉਨ੍ਹਾਂ ਨੇ ਜੀਵਨਸ਼ੈਲੀ ਪ੍ਰਬੰਧਨ, ਕਸਰਤ ਅਤੇ ਚੰਗੀ ਨੀਂਦ ਲੈਣ ਦੇ ਨਾਲ ਇੱਕ ਤਣਾਅ ਮੁਕਤ ਜੀਵਨ ਜਿਊਣ ‘ਤੇ ਜ਼ੋਰ ਦਿੱਤਾ ਕਿਉਂਕਿ ਦਿਲ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ। ਹਾਜ਼ਰੀਨ ਨੇ ਮਹਿਮਾਨ ਬੁਲਾਰੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਬਾਰੇ ਚਰਚਾ ਕੀਤੀ।
ਵਾਈਸ-ਚਾਂਸਲਰ ਡਾ: ਸਤਿਬੀਰ ਸਿੰਘ ਗੋਸਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਆਪਣੇ ਕੀਮਤੀ ਵਿਚਾਰ ਸਾਂਝੇ ਕਰਨ ਲਈ ਬੁਲਾਰੇ ਦੀ ਸ਼ਲਾਘਾ ਕੀਤੀ।
ਆਈਕਿਊਏਸੀ ਦੇ ਕੋਆਰਡੀਨੇਟਰ ਡਾ: ਜਗਦੀਪ ਸਿੰਘ ਸੰਧੂ ਨੇ ਬੁਲਾਰਿਆਂ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕੀਤਾ। ਪੀਏਯੂ ਦੇ ਸਾਬਕਾ ਵਿਦਿਆਰਥੀ ਡਾ: ਐਚ.ਐਸ.ਸੋਹੀ ਅਤੇ ਜਸਬੀਰ ਚੀਮਾ; ਇਸ ਭਾਸ਼ਣ ਵਿੱਚ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀ, ਵੱਖ ਵੱਖ ਕਾਲਜਾਂ ਦੇ ਡੀਨ, ਨਿਰਦੇਸ਼ਕ, ਵਿਭਾਗਾਂ ਦੇ ਮੁਖੀ, ਫੈਕਲਟੀ, ਨਾਨ-ਟੀਚਿੰਗ ਸਟਾਫ  ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਡਾ: ਸੁਰਭੀ ਮਹਾਜਨ, ਸਹਾਇਕ ਕੋਆਰਡੀਨੇਟਰ, ਆਈਕਿਊਏਸੀ ਨੇ ਸਟੇਜ ਸੰਚਾਲਨ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।