ਲੁਧਿਆਣਾ 22 ਮਾਰਚ (ਅਮਰੀਕ ਸਿੰਘ ਪ੍ਰਿੰਸ)
ਪੀ ਏ ਯੂ ਦੇ ਕਮਿਊਨਿਟੀ ਸਾਇੰਸ ਕਾਲਜ ਦੇ ਭੋਜਨ ਐਂਡ ਪੋਸ਼ਣ ਵਿਭਾਗ ਨੇ ਉਦਮੀ ਵਿਕਾਸ ਪ੍ਰੋਗਰਾਮ ਤਹਿਤ ਦੋ-ਰੋਜ਼ਾ ਸਿਖਲਾਈ ਦਾ ਆਯੋਜਨ ਕੀਤਾ। ਇਸ ਸਿਖਲਾਈ ਦਾ ਮੰਤਵ ਵਿਦਿਆਰਥੀਆਂ ਵਿੱਚ ਭੋਜਨ ਹੁਨਰ ਨੂੰ ਵਧਾਉਣਾ ਅਤੇ ਉੱਦਮੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਇਸ ਦੌਰਾਨ ਡੀਜ਼ ਡਿਲਾਇਟ ਦੀ ਲੁਧਿਆਣਾ ਸਥਿਤ ਹੋਮ ਬੇਕਰ, ਸ਼੍ਰੀਮਤੀ ਦੀਪਤੀ ਗੁਪਤਾ ਦੀ ਅਗਵਾਈ ਵਿੱਚ ਵਿਸ਼ੇਸ਼ ਸੈਸ਼ਨ ਹੋਇਆ।
ਇਕ ਮਾਹਿਰ ਘਰੇਲੂ ਉੱਦਮੀ ਵਜੋਂ ਸ਼੍ਰੀਮਤੀ ਗੁਪਤਾ ਨੇ ਸੁਆਦੀ ਬੇਕਡ ਆਈਟਮਾਂ ਬਣਾਉਣ ਬਾਰੇ ਆਪਣੀ ਮੁਹਾਰਤ ਸਾਂਝੀ ਕੀਤੀ। ਉਨ੍ਹਾਂ ਬੀਨ ਸਾਸ ਵਿੱਚ ਬੇਕਡ ਪਾਲਕ ਚਾਵਲ, ਇਟਾਲੀਅਨ ਲਾਸਗਨਾ, ਰਵੀਓਲੀ, ਬੇਕਡ ਪਾਸਤਾ ਅਨਾਨਾਸ/ਮਿਕਸ ਫਰੂਟ ਜਾਰ ਪੁਡਿੰਗ, ਚਾਕਲੇਟ ਮੂਸ ਅਤੇ ਹੋਰ ਬਹੁਤ ਸਾਰੇ ਪਕਵਾਨਾਂ ਬਾਰੇ ਤਜਰਬੇ ਸਾਂਝੇ ਕੀਤੇ। ਘਰੇਲੂ ਸੁਆਣੀ ਤੋਂ ਇੱਕ ਸਫਲ ਉੱਦਮੀ ਬਣਨ ਤੱਕ ਉਨ੍ਹਾਂ ਦੀ ਯਾਤਰਾ ਰਸੋਈ ਕਲਾ ਦੇ ਜਨੂੰਨ ਦੀ ਉਦਾਹਰਣ ਦਿੰਦੀ ।
ਇਸ ਤੋਂ ਇਲਾਵਾ ਵਿਭਾਗ ਨਾਲ ਸ੍ਰੀਮਤੀ ਗੁਪਤਾ ਦੀ ਪੁਰਾਣੀ ਸਾਂਝ ਦਾ ਜ਼ਿਕਰ ਹੋਇਆ , ਜਦੋਂ ਉਨ੍ਹਾਂ ਨੇ ਬੇਕਰੀ ਅਤੇ ਕਨਫੈਕਸ਼ਨਰੀ ਵਿੱਚ ਤਿੰਨ ਮਹੀਨਿਆਂ ਦਾ ਸਿਖਲਾਈ ਕੋਰਸ ਪੂਰਾ ਕੀਤਾ ਸੀ। ਬੇਕਿੰਗ ਦੀ ਕਲਾ ਵਿੱਚ ਮੁਹਾਰਤ ਹਾਸਲ ਕਰਨ ਲਈ ਉਨ੍ਹਾਂ ਪੀ ਏ ਯੂ ਮਾਹਿਰਾਂ ਤੋਂ ਲਗਾਤਾਰ ਅਗਵਾਈ ਲਈ।
ਡਾ. ਕਿਰਨ ਗਰੋਵਰ, ਮੁਖੀ, ਭੋਜਨ ਅਤੇ ਪੋਸ਼ਣ ਵਿਭਾਗ ਨੇ ਸਿਖਲਾਈ ਦੌਰਾਨ ਪ੍ਰੇਰਣਾਦਾਇਕ ਭਾਸ਼ਣ ਦਿੱਤਾ, ਜਿਸ ਵਿੱਚ ਵਿਦਿਆਰਥੀਆਂ ਨੂੰ ਭੋਜਨ ਉਦਯੋਗ ਵਿੱਚ ਛੋਟੇ ਪੱਧਰ ਦੇ ਉੱਦਮ ਦੇ ਮੌਕਿਆਂ ਦੀ ਖੋਜ ਕਰਨ ਲਈ ਕਿਹਾ ਗਿਆ। ਡਾ. ਗਰੋਵਰ ਨੇ ਰੋਜ਼ਾਨਾ ਕੰਮ ਕਾਰ ਨੂੰ ਕਾਰੋਬਾਰੀ ਉੱਦਮ ਵਿੱਚ ਬਦਲਣ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ ਅਤੇ ਵਿਦਿਆਰਥੀਆਂ ਨੂੰ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਆਪਣੀਆਂ ਇੱਛਾਵਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਿਤ ਕੀਤਾ।
ਸਿਖਲਾਈ ਦੇ ਸੰਚਾਲਕਾਂ ਵਜੋਂ ਡਾ: ਪੂਨਮ ਬਖੇਤੀਆ ਅਤੇ ਸ਼੍ਰੀਮਤੀ ਖੁਸ਼ਪ੍ਰੀਤ ਕੌਰ ਨੇ ਦੱਸਿਆ ਕਿ ਸਿਖਲਾਈ ਸੈਸ਼ਨ ਸਿਖਿਆਰਥੀਆਂ ਲਈ ਬਹੁਤ ਕੁਝ ਸਿੱਖਣ ਦਾ ਮੌਕਾ ਸਾਬਤ ਹੋਏ। ਉਹਨਾਂ ਨੂੰ ਬੇਕਰੀ ਅਤੇ ਕਨਫੈਕਸ਼ਨਰੀ ਦੇ ਖੇਤਰ ਵਿੱਚ ਸਫਲਤਾ ਲਈ ਜ਼ਰੂਰੀ ਹੁਨਰ ਅਤੇ ਸੂਝ ਸਿਖਣਵਦਾ ਮੌਕਾ ਮਿਲਿਆ।
Post Views: 49