ਪੀ ਏ ਯੂ ਨੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਤੁੜਾਈ ਉਪਰੰਤ ਸੰਭਾਲ ਦੀ ਸਿਖਲਾਈ ਦਿੱਤੀ

0
1 (12)
H07F
ਲੁਧਿਆਣਾ 27 ਮਾਰਚ
ਪੀ ਏ ਯੂ ਦੇ ਸ੍ਕਿੱਲ ਡਿਵੈਲਪਮੈਂਟ ਸੈਂਟਰ ਵਲੋਂ ਪੰਜਾਬ ਦੇ ਅਨੁਸੂਚਿਤ ਜਾਤੀ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ ਤੁੜਾਈ ਉਪਰੰਤ ਸੰਭਾਲ  ਵਿਸ਼ੇ ਤੇ ਪੰਜ ਦਿਨਾਂ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ 20 ਸਿਖਿਆਰਥੀਆਂ ਨੇ ਭਾਗ ਲਿਆ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰੁਪਿੰਦਰ ਕੌਰ,ਐਸੋਸੀਏਟ ਡਾਇਰੈਕਟਰ, ਸਕਿੱਲ ਡਿਵੈਲਪਮੈਂਟ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ ਫ਼ਲਾਂ ਸਬਜ਼ੀਆਂ ਦੀ ਤੁੜਾਈ ਉਪਰੰਤ ਸਾਂਭ-ਸੰਭਾਲ, ਫ਼ਲਾਂ ਸਬਜ਼ੀਆਂ ਅਤੇ ਅਨਾਜਾਂ ਤੋਂ ਵੰਨ-ਸਵੰਨੇ ਪਦਾਰਥ ਬਣਾਕੇ ਵੱਧ ਮੁਨਾਫ਼ਾ ਕਮਾਉਣ ਬਾਰੇ ਲਗਾਇਆ ਗਿਆ।
ਇਸ ਸਿਖਲਾਈ ਕੋਰਸ ਦੇ ਕੋਰਸ ਕੋਆਰਡੀਨੇਟਰ ਡਾ. ਪ੍ਰੇਰਨਾ ਕਪਿਲਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਤੋਂ ਡਾ. ਸਤੀਸ਼ ਕੁਮਾਰ, ਡਾ. ਸਜੀਵ ਰਤਨ ਸ਼ਰਮਾ, ਡਾ. ਗੁਰਵੀਰ ਕੌਰ, ਡਾ. ਪ੍ਰੀਤਇੰਦਰ ਕੌਰ, ਡਾ. ਐਮ ਐਸ ਆਲਮ, ਡਾ. ਤਰਸੇਮ ਚੰਦ, ਡਾ. ਮਹੇਸ਼ ਕੁਮਾਰ, ਡਾ. ਸੰਧਿਆ ਸਿੰਘ, ਡਾ. ਪ੍ਰੀਤੀ, ਇੰਜੀਨੀਅਰ ਰੋਹਿਤ ਕੁਮਾਰ, ਡਾ. ਮਨਿੰਦਰ ਕੌਰ, ਭੋਜਨ ਅਤੇ ਟਕਨਾਲੋਜੀ ਵਿਭਾਗ ਤੋਂ ਡਾ. ਵਿਕਾਸ ਕੁਮਾਰ, ਡਾ. ਜਸਪ੍ਰੀਤ ਕੌਰ, ਡਾ. ਗੁਰਨਾਜ਼ ਗਿੱਲ਼, ਡਾ. ਨੇਹਾ ਬੱਬਰ, ਡਾ. ਜਗਬੀਰ ਰਿਹਾਲ, ਡਾ. ਬਲਜੀਤ ਸਿੰਘ, ਡਾ. ਕਮਲਜੀਤ ਕੌਰ, ਡਾ. ਅਰਸ਼ਦੀਪ ਸਿੰਘ, ਐਗਮਾਰਕ ਲੈਬਾਟਰੀ ਦੇ ਇੰਚਾਰਜ ਡਾ. ਮਨਮੀਤ ਮਾਨਵ, ਪਸਾਰ ਸਿੱਖਿਆ ਵਿਭਾਗ ਤੋਂ ਡਾ. ਦਵਿੰਦਰ ਤਿਵਾਰੀ ਨੇ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਤੇ ਮੈਡਮ ਕੁਲਦੀਪ ਕੌਰ ਅਤੇ ਮੈਡਮ ਕੰਵਲਜੀਤ ਕੌਰ ਨੇ ਸਕੈਸ਼, ਸ਼ਰਬਤ, ਕੇਕ, ਮਫਿਨਸ, ਬ੍ਰੈਡ ਅਤੇ ਬੰਨਸ ਤਿਆਰ ਕਰਨ ਸੰਬੰਧੀ ਪ੍ਰੈਕਟੀਕਲ ਜਾਣਕਾਰੀ ਸਾਂਝੀ ਕੀਤੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

You may have missed