ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਵਲੋਂ ਜਾਗਰੂਕਤਾ ਕੈਂਪ ਆਯੋਜਿਤ

0
234
H07F

ਲੁਧਿਆਣਾ, 30 ਨਵੰਬਰ (ਅਮਰੀਕ ਸਿੰਘ ਪ੍ਰਿੰਸ) – ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਲੁਧਿਆਣਾ ਵਲੋਂ ਅਮ੍ਰਿਤ ਇੰਡੋ ਕਨੇਡੀਅਨ ਅਕੈਡਮੀ, ਪਿੰਡ ਲਾਦੀਆਂ ਕਲਾਂ, ਲੁਧਿਆਣਾ ਵਿਖੇ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਆਯੋਜਿਤ ਕੀਤਾ ਗਿਆ।
ਇਸ ਮੌਕੇ ਬਾਲ ਸੁਰੱਖਿਆ ਅਫ਼ਸਰ ਮੁਬੀਨ ਕੁਰੈਸ਼ੀ ਦੇ ਨਾਲ ਸੋਸ਼ਲ ਵਰਕਰ ਲਵਪ੍ਰੀਤ ਸਿੰਘ ਤੋਂ ਇਲਾਵਾ ਦਫ਼ਤਰ ਬਾਲ ਸੁਰੱਖਿਆ ਅਫ਼ਸਰ ਦਾ ਅਮਲਾ ਵੀ ਮੌਜੂਦ ਸੀ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਕੈਂਪ ਦੌਰਾਨ ਬੱਚਿਆ ਨੂੰ ਸਵੈ-ਰੱਖਿਆ ਤਕਨੀਕ ਬਾਰੇ ਜਾਣੂੰ ਕਰਵਾਇਆ ਗਿਆ ਅਤੇ ਪੋਕਸੋ ਐਕਟ  (Prevention of Children from sexual offences) ‘ਤੇ ਲੈਕਚਰ ਦਿੱਤਾ ਗਿਆ।
ਇਸ ਤੋਂ ਇਲਾਵਾ ਬੱਚਿਆਂ ਨਾਲ ਰੂਬਰੂ ਹੁੰਦਿਆਂ ਵਰਕਸ਼ਾਪ ਵਿੱਚ ਬੱਚਿਆਂ ਦੇ ਮੌਲਿਕ ਅਧਿਕਾਰਾਂ, ਯਤੀਮ ਹੋਏ ਬੱਚਿਆਂ ਨੂੰ ਸਰਕਾਰ ਵੱਲੋ ਮਿਲਣ ਵਾਲੀ ਵਿੱਤੀ ਸਹਾਇਤਾ, ਬਾਲ ਮਜਦੁਰੀ ਅਤੇ ਬਾਲ ਭਿੱਖਿਆ ਸਬੰਧੀ ਵੀ ਜਾਗਰੂਕ ਕੀਤਾ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

You may have missed