December 23, 2024

News Editor

ਪੀ ਏ ਯੂ ਵਿਚ ਫੁੱਲਾਂ ਦੀ ਖੇਤੀ ਬਾਰੇ ਸਰਦ ਰੁੱਤ ਸਕੂਲ ਸਮਾਪਤ ਹੋਇਆ ਲੁਧਿਆਣਾ 23 ਫਰਵਰੀ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਪ੍ਰਾਯੋਜਿਤ ਸਰਦ ਰੁੱਤ ਸਿਖਲਾਈ ਸਕੂਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ। ਇਸਦਾ ਸਿਰਲੇਖ ਫਲੋਰੀਕਲਚਰ ਦੀਆਂ ਵਿਕਸਿਤ ਤਕਨੀਕਾਂ ਰਾਹੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਯਤਨ ਸੀ। ਇੱਕੋ ਦਿਨਾ ਸਰਦ ਰੁੱਤ ਸਕੂਲ ਵਿਚ ਭਾਗੀਦਾਰਾਂ, ਖੋਜਾਰਥੀਆਂ, ਸਿਖਿਆਰਥੀਆਂ ਅਤੇ ਵਿਦਿਆਰਥੀਆਂ ਨੂੰ ਰਾਜ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਭਾਸ਼ਣ ਅਤੇ ਦੌਰੇ ਕਰਵਾ ਕੇ ਫਲੋਰੀਕਲਚਰ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਗਿਆ। ਡਾ: ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਫੁੱਲਾਂ ਦੀ ਖੇਤੀ ਵਿਚ ਬਿਹਤਰ ਸੰਭਾਵਨਾਵਾਂ ਲਈ ਰਾਹ ਪੱਧਰਾ ਕਰਨ ਹਿਤ ਸੰਸਥਾਵਾਂ ਵਿੱਚ ਗਿਆਨ ਅਤੇ ਤਕਨਾਲੋਜੀਆਂ ਦੇ ਪ੍ਰਸਾਰ ਲਈ ਸਰਦ ਰੁੱਤ ਸਕੂਲ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਦੀਆਂ ਨਵੀਨਤਮ ਕਿਸਮਾਂ ਅਤੇ ਤਕਨੀਕੀ ਤਰੱਕੀ ਬਾਰੇ ਜਾਗਰੂਕ ਕਰਨ ਵੱਲ ਵੀ ਧਿਆਨ ਦਿੱਤਾ ਤਾਂ ਜੋ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ ਅਤੇ ਹੋਰ ਉੱਦਮੀਆਂ ਨੂੰ ਇਸ ਖੇਤਰ ਵਿੱਚ ਦਾਖਲ ਹੋਣ ਲਈ ਪ੍ਰੇਰਿਤ ਕੀਤਾ ਜਾ ਸਕੇ। ਵਿਸ਼ੇਸ਼ ਮਹਿਮਾਨ ਡਾ. ਜੇ.ਐਸ. ਅਰੋੜਾ, ਸਾਬਕਾ ਮੁਖੀ, ਫਲੋਰੀਕਲਚਰ ਐਂਡ ਲੈਂਡਸਕੇਪਿੰਗ ਵਿਭਾਗ, ਪੀਏਯੂ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਫੁੱਲਾਂ ਦੀ ਖੇਤੀ ਲਈ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਲਾਹ ਦਿੱਤੀ ਕਿ ਭਾਗੀਦਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਕੀ ਸਿੱਟੇ ਪ੍ਰਾਪਤ ਕੀਤੇ ਜਾ ਸਕਦੇ ਹਨ। ਡਾ: ਪਰਮਿੰਦਰ ਸਿੰਘ, ਮੁਖੀ, ਫਲੋਰੀਕਲਚਰ ਅਤੇ ਲੈਂਡਸਕੇਪਿੰਗ ਵਿਭਾਗ, ਅਤੇ ਕੋਰਸ ਨਿਰਦੇਸ਼ਕ ਨੇ ਪਤਵੰਤਿਆਂ ਅਤੇ ਭਾਗੀਦਾਰਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਸਿਖਲਾਈ ਸਕੂਲ ਵਿੱਚ ਫੁੱਲਾਂ ਦੀ ਪੈਦਾਵਾਰ, ਸੁਰੱਖਿਅਤ ਖੇਤੀ, ਫੁੱਲਾਂ ਦੇ ਬੀਜ ਉਤਪਾਦਨ, ਨਰਸਰੀ ਪ੍ਰਬੰਧਨ ਆਦਿ ਵਿਸ਼ਿਆਂ ‘ਤੇ ਕਈ ਭਾਸ਼ਣ ਦਿੱਤੇ ਗਏ। ਇਸ ਰਾਹੀਂ ਫਲੋਰੀਕਲਚਰ ਨੂੰ ਫਲੋਰੀ ਬਿਜ਼ਨਸ ਵਿੱਚ ਤਬਦੀਲ ਕਰਨ ਲਈ ਫਸਲਾਂ ਦਾ ਪ੍ਰਜਨਨ, ਤੁੜਾਈ ਤੋਂ ਪਹਿਲਾਂ ਅਤੇ ਤੁੜਾਈ ਤੋਂ ਬਾਅਦ ਪ੍ਰਬੰਧਨ, ਮੰਡੀਕਰਨ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਇਸ ਨੂੰ ਸਫਲ ਪ੍ਰੋਗਰਾਮ ਬਣਾਉਣ ਲਈ ਕੋਰਸ ਕੋਆਰਡੀਨੇਟਰਾਂ ਅਤੇ ਉਨ੍ਹਾਂ ਦੇ ਫੈਕਲਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਲੁਧਿਆਣਾ 23 ਫਰਵਰੀ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਪ੍ਰਾਯੋਜਿਤ ਸਰਦ ਰੁੱਤ ਸਿਖਲਾਈ ਸਕੂਲ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਫਲੋਰੀਕਲਚਰ ਅਤੇ ਲੈਂਡਸਕੇਪਿੰਗ...